ਯੂਕੇ, ਚੈਨਲ ਆਈਲੈਂਡ ਅਤੇ ਆਈਜ਼ਲ ਆੱਫ਼ ਮੈਨ ਵਿਚ, ਜੇ ਤੁਹਾਡੇ ਕੋਲ ਟੀਵੀ ਪ੍ਰੋਗਰਾਮ ਸੇਵਾਵਾਂ ਵੇਖਣ ਜਾਂ ਰਿਕਾੱਰਡ ਕਰਨ, ਕਿਉਂਕਿ ਉਹ ਟੀਵੀ 'ਤੇ ਵਿਖਾਏ ਜਾ ਰਹੇ (ਵਿਦੇਸ਼ੀ ਸੈਟਲਾਈਟ ਸੇਵਾਵਾਂ ਸਮੇਤ) ਹਨ ਲਈ ਉਪਕਰਣ ਹੈ, ਤਾਂ ਤੁਹਾਨੂੰ ਲਾਇਸੈਂਸ ਦੀ ਲੋਡ਼ ਹੈ।
ਇਹਨਾਂ ਵਿਚ ਹੇਠ ਲਿਖਿਆਂ ਦੀ ਵਰਤੋਂ ਸ਼ਾਮਿਲ ਹੈ:
ਤੁਹਾਨੂੰ ਇਕ ਘਰ ਵਿਚ ਸਿਰਫ਼ ਇਕ ਟੀਵੀ ਲਾਇਸੈਂਸ ਦੀ ਲੋਡ਼ ਹੈ, ਭਾਵੇਂ ਤੁਸੀਂ ਉਪਰ ਦਿੱਤੇ ਗਏ ਉਪਕਰਣਾਂ ਦੀ ਸੂਚੀ ਵਿਚੋਂ ਇਕ ਤੋਂ ਵੱਧ ਦੀ ਵਰਤੋਂ ਕਰਦੇ ਹੋ।
ਰੰਗਦਾਰ ਟੀਵੀ ਲਈ ਹਰ ਸਾਲ ਟੀਵੀ ਲਾਇਸੈਂਸ ਲਈ ਲਾਗਤ £145.50 ਹੈ, ਜਦਕਿ ਬਲੈਕ ਅਤੇ ਵਾਈਟ ਲਈ ਹਰ ਸਾਲ £49.00 ਦੇਣੇ ਪੈਂਦੇ ਹਨ।
ਵੈਧ ਲਾਇਸੈਂਸ ਤੋਂ ਬਿਨਾ ਟੀਵੀ ਵੇਖਣਾ ਗ਼ੈਰਕਾਨੂੰਨੀ ਹੈ। ਜੇ ਤੁਸੀਂ ਵੈਧ ਲਾਇਸੈਂਸ ਤੋਂ ਬਿਨਾ ਟੀਵੀ ਵੇਖ ਰਹੇ ਹੋ, ਤਾਂ ਤੁਹਾਡੇ 'ਤੇ ਮੁਕੱਦਮਾ ਚੱਲਣ ਅਤੇ £1,000 ਤੱਕ ਦਾ ਜੁਰਮਾਨਾ ਲੱਗਣ ਦਾ ਖ਼ਤਰਾ ਹੈ।
ਹੇਠਾਂ ਤੁਹਾਨੂੰ ਸਾਰੇ ਵੱਖ ਵੱਖ ਤਰੀਕੇ ਮਿਲਣਗੇ, ਜਿਹਨਾਂ ਰਾਹੀਂ ਤੁਸੀਂ ਇਕ ਟੀਵੀ ਲਾਇਸੈਂਸ ਖ਼ਰੀਦ ਸਕਦੇ ਹੋ।
ਕਿਰਪਾ ਕਰਕੇ ਧਿਆਨ ਦਿਓ ਕਿ ਜੇ ਤੁਸੀਂ ਇਸ ਵੈਬਸਾਈਟ 'ਤੇ ਕਿਸੇ ਵੀ ਲਿੰਕ ਤੇ ਕਲਿੱਕ ਕਰਦੇ ਹੋ, ਤਾਂ ਤੁਹਾਨੂੰ ਅੰਗ੍ਰੇਜ਼ੀ ਭਾਸ਼ਾ ਮਜ਼ਮੂਨ ਨਾਲ ਜੋਡ਼ਿਆ ਜਾਏਗਾ। ਜੇ ਤੁਸੀਂ ਸਾਡੀ ਟੈਲੀਫ਼ੋਨ ਅਨੁਵਾਦ ਸੇਵਾ ਦੀ ਵਰਤੋਂ ਕਰਨੀ ਚਾਹੋਗੇ, ਤਾਂ ਕਿਰਪਾ ਕਰਕੇ 0300 790 6044 'ਤੇ ਫ਼ੋਨ ਕਰੋ ਅਤੇ ਤੁਸੀਂ ਕਿਸੇ ਨਾਲ ਆਪਣੀ ਮਾਂਬੋਲੀ ਵਿਚ ਗੱਲ ਕਰ ਸਕਦੇ ਹੋ।
ਡਾਇਰੈਕਟ ਡੈਬਿਟ ਰਾਹੀਂ ਆਪਣੇ ਲਾਇਸੈਂਸ ਦਾ ਭੁਗਤਾਨ ਕਰਨਾ ਸਭ ਤੋਂ ਅਸਾਨ ਤਰੀਕਾ ਹੈ, ਜਿਸ ਰਾਹੀਂ ਤੁਸੀਂ ਮਹੀਨੇ ਦੇ ਮਹੀਨੇ ਜਾਂ ਸਾਲ ਵਿਚ ਚਾਰ ਕਿਸ਼ਤਾਂ ਵਿਚ ਭੁਗਤਾਨ ਕਰ ਸਕਦੇ ਹੋ ਜਾਂ ਤੁਸੀਂ ਇਕੋ ਵਾਰੀ ਪੂਰੇ ਸਾਲ ਦੀ ਫ਼ੀਸ ਦਾ ਭੁਗਤਾਨ ਕਰ ਸਕਦੇ ਹੋ। ਇਕ ਵਾਰੀ ਤੁਹਾਡਾ ਡਾਇਰੈਕਟ ਡੈਬਿਟ ਸਿਲਸਿਲਾ ਸ਼ੁਰੂ ਹੋ ਜਾਣ 'ਤੇ ਤੁਹਾਡੇ ਲਾਇਸੈਂਸ ਦਾ ਹਰ ਸਾਲ ਆਪਣੇ ਆਪ ਨਵੀਨੀਕਰਨ ਹੋ ਜਾਂਦਾ ਹੈ, ਇਸ ਲਈ ਤੁਹਾਨੂੰ ਬਿਨਾ ਲਾਇਸੈਂਸ ਦੇ ਹੋਣ ਦਾ ਡਰ ਨਹੀਂ ਰਹੇਗਾ।
ਤੁਸੀਂ ਆੱਨਲਾਈਨ ਡਾਇਰੈਕਟ ਡੈਬਿਟ ਵੀ ਸ਼ੁਰੂ ਕਰ ਸਕਦੇ ਹੋ ਜਾਂ ਆਪਣੇ ਬੈਂਕ ਦੇ ਵੇਰਵੇ ਤਿਆਰ ਰਖਕੇ 0300 790 6044 'ਤੇ ਫ਼ੋਨ ਕਰੋ। (ਕਿਰਪਾ ਕਰਕੇ ਧਿਆਨ ਦਿਓ ਕਿ ਤਿਮਾਹੀ ਡਾਇਰੈਕਟ ਡੈਬਿਟ 'ਤੇ ਹਰ ਤਿਮਾਹੀ £1.25 ਦਾ ਪ੍ਰੀਮੀਅਮ ਮਿਲਦਾ ਹੈ। ਕਿਰਪਾ ਕਰਕੇ ਇਹ ਵੀ ਧਿਆਨ ਰਖੋ ਕਿ ਕੁਝ ਬੈਂਕ ਅਤੇ ਬਿਲਡਿੰਗ ਸੁਸਾਇਟੀਆਂ ਡਾਇਰੈਕਟ ਡੈਬਿਟ ਪ੍ਰਵਾਨ ਨਹੀਂ ਕਰਦੀਆਂ, ਇਸ ਲਈ ਪਹਿਲਾਂ ਇਸ ਗੱਲ ਦਾ ਪਤਾ ਲਾ ਲਓ।)
ਸਰਲ ਨਕਦ ਐਂਟਰੀ ਸਕੀਮ [TV Licensing Payment Card scheme] ਨਾਲ ਆਪਣੇ ਲਾਇਸੈਂਸ ਦੀ ਲਾਗਤ ਨੂੰ ਫੈਲਾਉਣ ਦਾ ਇਕ ਹੋਰ ਤਰੀਕਾ ਹੈ, ਜਿਸ ਨਾਲ ਤੁਸੀਂ ਇਕ ਹਫ਼ਤੇ ਵਿਚ £5.50 ਜਿੰਨੀ ਛੋਟੀ ਜਿਹੀ ਰਕਮ ਵਰਗੀ ਹਫ਼ਤਾਵਾਰੀ ਜਾਂ ਪੰਦਰਵਾਡ਼ੀ ਕਿਸ਼ਤਾਂ ਨਾਲ ਭੁਗਤਾਨ ਕਰ ਸਕਦੇ ਹੋ। ਹੋਰ ਜਾਣਕਾਰੀ ਅਤੇ ਇਹ ਸਿਲਸਿਲਾ ਕਾਇਮ ਕਰਨ ਲਈ, ਕਿਰਪਾ ਕਰਕੇ 0300 555 0286 'ਤੇ ਫ਼ੋਨ ਕਰੋ (ਸਿਰਫ਼ ਅੰਗ੍ਰੇਜ਼ੀ)।
ਤੁਸੀਂ ਆਪਣੇ ਟੀਵੀ ਲਾਇਸੈਂਸ ਦਾ ਆੱਨਲਾਈਨ ਭੁਗਤਾਨ ਅਤੇ ਪ੍ਰਬੰਧ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਆਪਣੇ ਈਮੇਲ ਰਾਹ ੀਂ ਲਾਇਸੈਂਸ ਦੀ ਚੋਣ ਦੇ ਨਾਲ ਨਾਲ ਸਾਡੇ ਤੋਂ ਹੋਰ ਸਾਰੇ ਸੰਚਾਰ ਪ੍ਰਾਪਤ ਕਰ ਸਕਦੇ ਹੋ। (ਇੰਜ ਕਰਨ ਲਈ, ਇਹ ਜ਼ਰੂਰੀ ਹੈ ਕਿ ਤੁਹਾਡੇ ਈਮੇਲ ਪਤੇ ਵਿਚ ਸਿਰਫ਼ ਅੰਗ੍ਰੇਜ਼ੀ ਭਾਸ਼ਾ ਦੇ ਅੱਖਰ ਹੋਣ।)
ਤੁਸੀਂ ਇਥੇ ਆਪਣੇ ਟੀਵੀ ਲਾਇਸੈਂਸ ਦਾ ਭੁਗਤਾਨ ਕਰ ਸਕਦੇ ਹੋ - ਜਾਂ ਤਾਂ ਡੈਬਿਟ ਜਾਂ ਕ੍ਰੈਡਿਟ ਕਾਰਡ ਜਾਂ ਡਾਇਰੈਕਟ ਡੈਬਿਟ ਕਾਇਮ ਕਰਕੇ।।
ਕਿਰਪਾ ਕਰਕੇ ਆਪਣੇ ਬੈਂਕ ਦੇ ਵੇਰਵੇ ਤਿਆਰ ਰਖੋ ਅਤੇ ਅੰਗ੍ਰੇਜ਼ੀ ਵਿਚ ਫ਼ਾਰਮ ਭਰਨ ਲਈ ਤਿਆਰ ਰਹੋ।
ਜੇ ਤੁਹਾਡੇ ਕੋਲ ਮੈਸਟਰੋ, ਡੈਲਟਾ, ਸੋਲੋ, ਵੀਜ਼ਾ ਜਾਂ ਮਾਸਟਰ ਕਾਰਡ ਵਰਗੇ ਕ੍ਰੈਡਿਟ ਕਾਰਡ ਹਨ, ਤਾਂ ਤੁਸੀਂ ਆਪਣੇ ਟੀਵੀ ਲਾਇਸੈਂਸ ਦਾ ਭੁਗਤਾਨ ਫ਼ੋਨ 'ਤੇ ਕਰ ਸਕਦੇ ਹੋ। ਆਪਣੇ ਕਾਰਡ ਦੇ ਵੇਰਵੇ ਤਿਆਰ ਰਖਕੇ ਸਿਰਫ਼ 0300 790 6044 ਤੇ ਫ਼ੋਨ ਕਰੋ।
(ਜੇ ਤੁਸੀਂ ਸਾਡੀ ਟੈਲੀਫ਼ੋਨ ਅਨੁਵਾਦ ਸੇਵਾ ਦੀ ਵਰਤੋਂ ਕਰਕੇ ਭੁਗਤਾਨ ਕਰਨਾ ਚਾਹੋਗੇ, ਤਾਂ ਕਿਰਪਾ ਕਰਕੇ 0300 790 6044 'ਤੇ ਫ਼ੋਨ ਕਰੋ ਅਤੇ ਤੁਸੀਂ ਕਿਸੇ ਨਾਲ ਆਪਣੀ ਮਾਂਬੋਲੀ ਵਿਚ ਗੱਲ ਕਰ ਸਕਦੇ ਹੋ।)
ਤੁਸੀਂ ਨਕਦ ਜਾਂ ਡੈਬਿਟ ਕਾਰਡ ਰਾਹੀਂ ਟੀਵੀ ਲਾਇਸੈਂਸ ਖ਼ਰੀਦਣ ਲਈ ਕਿਸੇ ਵੀ ਪੇਪੁਆਇੰਟ ਦੁਕਾਨ 'ਤੇ ਜਾ ਸਕਦੇ ਹੋ। ਕੈਸ਼ੀਅਰ ਨੂੰ ਸਿਰਫ਼ ਆਪਣਾ ਨਾਂ ਅਤੇ ਪਤਾ ਦੱਸੋ।
ਪੂਰੇ ਯੂਕੇ ਵਿਚ ਪੇਪੁਆਇੰਟ ਦੀਆਂ 19,000 ਤੋਂ ਵੱਧ ਥਾਵਾਂ ਹਨ ਅਤੇ ਇਹਨਾਂ ਵਿਚ ਤੁਹਾਡੀ ਸਥਾਨਕ ਦੁਕਾਨ ਵਿਖੇ ਨਕਦ ਪ੍ਰਾਪਤ ਕਰਨ ਦਾ ਡੈਸਕ, ਸੁਪਰਮਾਰਕੀਟ ਜਾਂ ਗੈਰਾਜ ਸ਼ਾਮਿਲ ਹਨ। ਕਈ ਪੇਪੁਆਇੰਟ ਥਾਵਾਂ ਜ਼ਿਆਦਾ ਸਮੇਂ ਤੱਕ, ਹਫ਼ਤੇ ਵਿਚ ਸੱਤ ਦਿਨ ਖੁੱਲ੍ਹਦੀਆਂ ਹਨ। ਤੁਸੀਂ ਇਥੇ ਆਪਣੀ ਸਥਾਨਕ ਪੇਪੁਆਇੰਟ ਥਾਂਂ ਜਾਂ 0300 790 6137 'ਤੇ ਫ਼ੋਨ ਕਰਕੇ ਲੱਭ ਸਕਦੇ ਹੋ (ਸਿਰਫ਼ ਅੰਗ੍ਰੇਜ਼ੀ)।
ਤੁਸੀਂ ਟੀਵੀ ਲਾਇਸੈਂਸਿੰਗ, TV Licensing, Bristol BS98 1TL ਨੂੰ ਚੈਕ ਭੇਜ ਸਕਦੇ ਹੋ। ਕਿਰਪਾ ਕਰਕੇ ਇਸਨੂੰ ਪੂਰੀ ਲਾਇਸੈਂਸ ਫ਼ੀਸ ਵਾਸਤੇ ‘ਟੀਵੀ ਲਾਇਸੈਂਸਿੰਗ’ ਲਈ ਭੁਗਤਾਨਯੋਗ ਬਣਾਓ ਅਤੇ ਚੈਕ ਦੇ ਪਿਛਲੇ ਪਾਸੇ ਆਪਣਾ ਨਾਂ, ਪਤਾ ਅਤੇ ਪੋਸਟਕੋਡ ਲਿਖਣਾ ਯਾਦ ਰਖੋ। ਕਿਰਪਾ ਕਰਕੇ ਨਕਦੀ ਨਾ ਭੇਜੋ।
ਤੁਸੀਂ ਟੀਵੀ ਲਾਇਸੈਂਸਿੰਗ ਬਚਤ ਕਾਰਡ [TV Licensing savings card] ਦੀ ਵਰਤੋਂ ਕਰਕੇ ਛੋਟੀਆਂ ਪ੍ਰਬੰਧਯੋਗ ਰਕਮਾਂ ਨਾਲ ਆਪਣੇ ਟੀਵੀ ਲਾਇਸੈਂਸ ਦੀ ਲਾਗਤ ਵਿਚ ਬਚਤ ਕਰ ਸਕਦੇ ਹੋ। ਸਿਰਫ਼ ਇਸ ਕਾਰਡ ਨੂੰ, ਨਕਦ ਜਾਂ ਡੈਬਿਟ ਕਾਰਡ ਰਾਹੀਂ ਆਪਣੀਆਂ ਬਚਤਾਂ ਵਿਚ ਜੋਡ਼ਨ ਲਈ, ਕਿਸੇ ਵੀ ਪੇਪੁਆਇੰਟ ਵਾਲੀ ਥਾਂ 'ਤੇ ਲੈ ਕੇ ਜਾਓ। ਜੇ ਤੁਸੀਂ ਪੂਰੀ ਟੀਵੀ ਲਾਇਸੈਂਸ ਫ਼ੀਸ ਲਈ ਬਚਤ ਕਰ ਲਈ ਹੈ, ਤਾਂ ਜਦੋਂ ਤੁਹਾਡੇ ਲਾਇਸੈਂਸ ਨੂੰ ਨਵਿਆਉਣ ਦਾ ਸਮਾਂ ਆਏਗਾ, ਤਾਂ ਤੁਹਾਨੂੰ ਡਾਕ ਰਾਹੀਂ ਆਪਣੇ ਆਪ ਨਵਾਂ ਲਾਇਸੈਂਸ ਮਿਲ ਜਾਏਗਾ।
ਹੋਰ ਪਤਾ ਲਾਉਣ ਲਈ ਅਤੇ ਟੀਵੀ ਲਾਇਸੈਂਸਿੰਗ ਬਚਤ ਕਾਰਡ [TV Licensing savings card] ਲਈ ਅਰਜ਼ੀ ਦੇਣ ਲਈ ਕਿਰਪਾ ਕਰਕੇ 0300 555 0286 'ਤੇ ਫ਼ੋਨ ਕਰੋ (ਸਿਰਫ਼ ਅੰਗ੍ਰੇਜ਼ੀ)।
ਜੇ ਤੁਸੀਂ ਹੁਣੇ ਜਿਹੇ ਆਪਣਾ ਘਰ ਬਦਲਿਆ ਹੈ, ਤਾਂ ਤੁਹਾਨੂੰ, ਇਸ ਬਾਰੇ ਸਾਨੂੰ ਦੱਸਣ ਦੀ ਲੋਡ਼ ਹੈ, ਤਾਂ ਕਿ ਅਸੀਂ ਤੁਹਾਡੇ ਟੀਵੀ ਲਾਇਸੈਂਸ 'ਤੇ ਤੁਹਾਡਾ ਨਵਾਂ ਪਤਾ ਲਿਖ ਸਕੀਏ, ਜਿਸ ਨਾਲ ਤੁਸੀਂ ਸਹੀ ਤਰੀਕੇ ਨਾਲ ਲਾਇਸੈਂਸਸ਼ੁਦਾ ਰਹਿ ਸਕੋ। ਤੁਸੀਂ ਆੱਨਲਾਈਨ ਜਾਂ ਸਾਨੂੰ 0300 790 6044 'ਤੇ ਫ਼ੋਨ ਕਰਕੇ ਆਪਣੇ ਵੇਰਵੇ ਅਪਡੇਟ ਕਰ ਸਕਦੇ ਹੋ।
ਜੇ ਤੁਸੀਂ ਹੁਣੇ ਜਿਹੇ ਆਪਣਾ ਘਰ ਬਦਲਿਆ ਹੈ, ਤਾਂ ਤੁਹਾਨੂੰ, ਇਸ ਬਾਰੇ ਸਾਨੂੰ ਦੱਸਣ ਦੀ ਲੋਡ਼ ਹੈ, ਤਾਂ ਕਿ ਅਸੀਂ ਤੁਹਾਡੇ ਟੀਵੀ ਲਾਇਸੈਂਸ 'ਤੇ ਤੁਹਾਡਾ ਨਵਾਂ ਪਤਾ ਲਿਖ ਸਕੀਏ, ਜਿਸ ਨਾਲ ਤੁਸੀਂ ਸਹੀ ਤਰੀਕੇ ਨਾਲ ਲਾਇਸੈਂਸਸ਼ੁਦਾ ਰਹਿ ਸਕੋ। ਤੁਸੀਂ ਆੱਨਲਾਈਨ ਜਾਂ ਸਾਨੂੰ 0300 790 6044 'ਤੇ ਫ਼ੋਨ ਕਰਕੇ ਆਪਣੇ ਵੇਰਵੇ ਅਪਡੇਟ ਕਰ ਸਕਦੇ ਹੋ।
ਜੇ ਤੁਸੀਂ 75 ਸਾਲ ਜਾਂ ਵੱਧ ਉਮਰ ਦੇ ਹੋ, ਤਾਂ ਤੁਸੀਂ, ਆਪਣੇ ਘਰ ਦੇ ਪਤੇ ਲਈ ਮੁਫ਼ਤ ਟੀਵੀ ਲਾਇਸੈਂਸ ਦੇ ਹੱਕਦਾਰ ਹੋਵੋਗੇ, ਭਾਵੇਂ ਤੁਸੀਂ ਨੌਜਵਾਨ ਰਿਸ਼ਤੇਦਾਰਾਂ ਜਾਂ ਦੋਸਤਾਂ/ਸਹੇਲੀਆਂ ਨਾਲ ਰਹਿ ਰਹੇ ਹੋਵੋ। ਜੇ ਤੁਹਾਡੇ ਕੋਲ ਥੋਡ਼੍ਹੇ ਸਮੇਂ ਦਾ ਟੀਵੀ ਲਾਇਸੈਂਸ ਹੈ, ਤਾਂ ਜਦੋਂ ਤੁਸੀਂ 75 ਸਾਲ ਦੇ ਹੋਵੋਗੇ, ਤੁਹਾਨੂੰ ਆਪਣੇ ਆਪ 75 ਸਾਲ ਤੋਂ ਵੱਧ ਉਮਰ ਲਈ ਮੁਫ਼ਤ ਟੀਵੀ ਲਾਇਸੈਂਸ ਮਿਲੇਗਾ। ਜੇ ਨਹੀਂ ਮਿਲਦਾ ਹੈ, ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਰਾਸ਼ਟਰੀ ਬੀਮਾ ਨੰਬਰ ਨਾਲ 0300 790 6044 'ਤੇ ਫ਼ੋਨ ਕਰੋ। (ਤੁਹਾਨੂੰ ਇਹ, ਜੇ ਤੁਹਾਡੀ ਪੇਨਸ਼ਨ ਦਾ, ਤੁਹਾਡੇ ਬੈਂਕ ਖਾਤੇ ਵਿਚ ਭੁਗਤਾਨ ਹੁੰਦਾ ਹੈ, ਆਪਣੀ ਬੈਂਕ ਸਟੇਟਮੈਂਟ ਵਿਚ ਮਿਲੇਗਾ।) ਜੇ ਤੁਹਾਡੇ ਕੋਲ ਰਾਸ਼ਟਰੀ ਬੀਮਾ ਨੰਬਰ ਨਹੀਂ ਹੈ, ਤਾਂ ਕਿਰਪਾ ਕਰਕੇ ਸਾਨੂੰ ਫਿਰ ਵੀ ਫ਼ੋਨ ਕਰੋ ਅਤੇ ਅਸੀਂ ਤੁਹਾਡੀ ਜਨਮ-ਤਾਰੀਖ਼ ਦੇ ਹੋਰ ਸਬੂਤਾਂ ਦਾ ਪ੍ਰਬੰਧ ਕਰਾਂਗੇ।
ਜੇ ਤੁਸੀਂ ਜਾਂ ਤੁਹਾਡੇ ਨਾਲ ਰਹਿਣ ਵਾਲਾ ਕੋਈ ਨੇਤਰਹੀਣ ਜਾਂ ਘੱਟ ਨਜ਼ਰ ਆਉਣ ਵਾਲੇ ਵਿਗਾਡ਼ ਵਾਲਾ ਹੈ, ਤਾਂ ਤੁਸੀਂ ਆਪਣੇ ਟੀਵੀ ਲਾਇਸੈਂਸ ਦੀ ਲਾਗਤ 'ਤੇ 50% ਰਿਆਇਤ ਦੇ ਹੱਕਦਾਰ ਹੋ।
ਇਸ ਰਿਆਇਤ ਲਈ ਦਾਅਵਾ ਕਰਨ ਵਾਸਤੇ, ਤੁਹਾਨੂੰ ਨੇਤਰਹੀਣਾਂ ਦੇ ਰਜਿਸਟ੍ਰੇਸ਼ਨ ਦਾ ਇਕ ਦਸਤਾਵੇਜ਼ ਜਾਂ ਅੱਖਾਂ ਦੇ ਡਾੱਕਟਰ ਤੋਂ ਸਰਟੀਫ਼ਿਕੇਟ ਦੀ ਇਕ ਕਾੱਪੀ, ਜਿਸ ਵਿਚ ਇਹ ਕਿਹਾ ਗਿਆ ਹੋਵੇ ਕਿ ਤੁਸੀਂ ਨੇਤਰਹੀਣ ਜਾਂ ਨਜ਼ਰ ਵਿਚ ਗੰਭੀਰ ਵਿਗਾਡ਼ ਵਾਲੇ ਹੋ, ਮੁਹਈਆ ਕਰਨ ਦੀ ਲੋਡ਼ ਹੈ। ਕਿਰਪਾ ਕਰਕੇ ਇਸ ਫ਼ੋਟੋਕਾੱਪੀ ਨੂੰ ਆਪਣੇ ਟੀਵੀ ਲਾਇਸੈਂਸ ਨੰਬਰ, ਫ਼ੋਨ ਨੰਬਰ ਅਤੇ ਟੀਵੀ ਲਾਇਸੈਂਸਿੰਗ ਬਲਾਈਂਡ ਕਨਸੈਸ਼ਨ ਗਰੁਪ [TV Licensing Blind Concession Group], Bristol BS98 1TL ਲਈ ਚੈਕ ਰਾਹੀਂ ਭੁਗਤਾਨ ਦੇ ਨਾਲ ਭੇਜੋ।
ਜੇ ਇਕ ਵਿਅਕਤੀ, ਜੋ ਕਿ ਨੇਤਰਹੀਣ ਜਾਂ ਨਜ਼ਰ ਵਿਚ ਗੰਭੀਰ ਵਿਗਾਡ਼ ਵਾਲਾ ਹੈ, ਤੁਹਾਡੇ ਪਤੇ ਲਈ ਮੌਜੂਦਾ ਲਾਇਸੈਂਸਧਾਰਕ ਨਹੀਂ ਹੈ, ਤਾਂ ਤੁਹਾਨੂੰ ਪਹਿਲਾਂ, ਉਸ ਲਾਇਸੈਂਸ ਨੂੰ ਉਹਨਾਂ ਦੇ ਨਾਂ 'ਤੇ ਤਬਾਦਲਾ ਕਰਨ ਦੀ ਲੋਡ਼ ਹੈ, ਜਿਸਦਾ ਅਸੀਂ, ਜਦੋਂ ਤੁਸੀਂ 0300 790 6044 'ਤੇ ਫ਼ੋਨ ਕਰੋ, ਪ੍ਰਬੰਧ ਕਰ ਸਕਦੇ ਹਾਂ।
ਜੇ ਤੁਸੀਂ ਟੀਵੀ ਦੀ ਵਰਤੋਂ ਨਹੀਂ ਕਰਦੇ, ਤਾਂ ਤੁਹਾਨੂੰ ਲਾਇਸੈਂਸ ਦੀ ਲੋਡ਼ ਨਹੀਂ ਹੈ। ਪਰ ਇਹ ਜ਼ਰੂਰੀ ਹੈ ਕਿ ਤੁਸੀਂ ਸਾਨੂੰ ਇਸ ਬਾਰੇ ਦੱਸੋ, ਤਾਂ ਜੋ ਅਸੀਂ ਆਪਣਾ ਰਿਕਾੱਰਡ ਅਪਡੇਟ ਕਰ ਸਕੀਏ। ਕਿਰਪਾ ਕਰਕੇ ਸਾਨੂੰ 0300 790 6044 'ਤੇ ਫ਼ੋਨ ਕਰੋ ਜਾਂ ਟੀਵੀ ਲਾਇਸੈਂਸਿੰਗ Bristol BS98 1TL ਵਿਖੇ ਇਹ ਦੱਸਦਿਆਂ ਕਿ ਤੁਸੀਂ ਟੀਵੀ ਦੀ ਵਰਤੋਂ ਨਹੀਂ ਕਰਦੇ, ਸਾਨੂੰ ਲਿਖੋ। ਇਕ ਐਨਫ਼ੋਰਸਮੈਂਟ ਅਫ਼ਸਰ, ਇਸ ਗੱਲ ਦੀ ਪੁਸ਼ਟੀ ਕਰਨ ਲਈ ਤੁਹਾਡੇ ਕੋਲ ਆ ਸਕਦਾ ਹੈ।
ਕਿਰਪਾ ਕਰਕੇ ਧਿਆਨ ਦਿਓ ਕਿ ਚੈਨਲ ਆੱਫ਼ ਆਈਲੈਂਡ ਅਤੇ ਆਈਜ਼ਲ ਆੱਫ਼ ਮੈਨ ਲਈ ਵੱਖਰੀਆਂ ਵੱਖਰੀਆਂ ਸ਼ਰਤਾਂ ਲਾਗੂ ਹੁੰਦੀਆਂ ਹਨ।
ਤੁਸੀਂ ਇਥੇ ਹੋਰ ਵੇਰਵੇ ਲੱਭ ਸਕਦੇ ਹੋ ਜਾਂ ਜੇ ਤੁਸੀਂ ਕਿਸੇ ਨਾਲ ਆਪਣੀ ਮਾਂਬੋਲੀ ਵਿਚ ਗੱਲ ਕਰਨਾ ਚਾਹੁੰਦੇ ਹੋ, ਤਾਂ 0300 790 6044 'ਤੇ ਫ਼ੋਨ ਕਰੋ।
ਕਿਰਪਾ ਕਰਕੇ ਨੋਟ ਕਰੋ:
ਤੁਹਾਡਾ ਅਰਥ ਹੈ ਉਹ ਵਿਅਕਤੀ ਜਿਸਦਾ ਨਾਮ ਲਾਇਸੇਂਸ ’ਤੇ ਹੈ।
ਟੀਵੀ ਉਪਕਰਨ ਦਾ ਅਰਥ ਹੈ ਟੈਲੀਵਿਜ਼ਨ ਸਿਗਨਲ ਗ੍ਰਹਿਣ ਕਰਨ ਵਾਲਾ ਉਪਕਰਨ।
ਇਹ ਲਾਇਸੇਂਸ ਹੇਠਾਂ ਲਿਖੇ ਸਥਾਨਾਂ ’ਤੇ ਟੀਵੀ ਉਪਕਰਨ ਨੂੰ ਸਥਾਪਤ ਕਰਨ ਅਤੇ ਵਰਤਣ ਦੀ ਆਗਿਆ ਦਿੰਦਾ ਹੈ:
ਅੰਦਰੂਨੀ ਬੈਟਰੀਆਂ ਨਾਲ ਚੱਲਣ ਵਾਲੇ ਟੀਵੀ ਉਪਕਰਨ ਦੀ ਕਿਸੇ ਵੀ ਜਗ੍ਹਾ ’ਤੇ ਵਰਤੋਂ: